ਪਤੀ-ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ
ਪਿੰਡ ਦੇ ਵਿਅਕਤੀ ਨੇ ਦਿੱਤੀ ਸੀ ਇਤਰਾਜ਼ਯੋਗ
ਵੀਡੀਓ ਵਾਇਰਲ ਕਰਨ ਦੀ ਧ.ਮ.ਕੀ |
ਬੀਤੇ ਦਿਨੀਂ ਪਿੰਡ ਦੇ ਹੀ ਵਿਅਕਤੀ ਤੋਂ ਪਰੇਸ਼ਾਨ ਹੋ ਕੇ ਪਤੀ-ਪਤਨੀ ਨੇ ਪਿੰਡ ਗੜੀ ਦੇ ਕਿਨਾਰੇ ਸਰਹਿੰਦ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਦਰਅਸਲ ਉਕਤ ਪਤੀ-ਪਤਨੀ ਨੂੰ ਪਿੰਡ ਦਾ ਇੱਕ ਵਿਅਕਤੀ ਇਤਰਾਜ਼ਯੋਗ Video Viral ਕਰਨ ਦੀ ਧਮਕੀ ਦਿੰਦਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਪਤੀ-ਪਤਨੀ ਨੇ ਵੱਡਾ ਕਦਮ ਚੁੱਕ ਲਿਆ | ਮ੍ਰਿਤਕਾਂ ਦੀ ਪਛਾਣ ਜਸਵੰਤ ਸਿੰਘ ਤੇ ਨੇਹਾ ਰਾਣੀ ਵਜੋਂ ਹੋਈ ਹੈ | ਜੋ ਆਪਣੇ ਪਿੱਛੇ 3 ਬੱਚਿਆਂ ਨੂੰ ਛੱਡ ਗਏ ਹਨ | ਦੱਸ ਦਈਏ ਕਿ ਜਸਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਪਿੰਡ ਦੇ ਇੱਕ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ ਤੇ ਉਹ ਇਤਰਾਜ਼ਯੋਗ Video ਦੇ Viral ਕਰਨ ਦੀ ਧਮਕੀ ਦਿੰਦਾ ਸੀ | ਇਸ ਸੰਬੰਧੀ ਉਹਨਾਂ ਨੇ ਕੇਸ ਵੀ ਦਰਜ ਕਰਵਾਇਆ ਹੋਇਆ ਹੈ ਤੇ ਉਕਤ ਵਿਅਕਤੀ ਕੇਸ ਵਾਪਿਸ ਲੈਣ ਦਾ ਦਬਾਅ ਪਾ ਰਿਹਾ ਸੀ | ਇਸ ਕਰਕੇ ਪਰੇਸ਼ਾਨ ਹੋ ਕੇ ਜਸਵੰਤ ਸਿੰਘ ਤੇ ਨੇਹਾ ਰਾਣੀ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ |
ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਨੇਹਾ ਰਾਣੀ ਨੇ ਸਰਹੰਦ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਹ ਕਦਮ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਕਾਰਨ ਚੁੱਕਿਆ ਗਿਆ ਸੀ। ਇਹ ਵਿਅਕਤੀ ਉਨ੍ਹਾਂ 'ਤੇ ਦਬਾਅ ਪਾ ਰਹੇ ਸਨ ਕਿ ਉਹ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਸ ਲੈ ਲੈਣ, ਨਹੀਂ ਤਾਂ ਉਹ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ। ਇਸ ਪ੍ਰੇਸ਼ਾਨੀ ਕਾਰਨ ਜਸਵੰਤ ਸਿੰਘ ਅਤੇ ਨੇਹਾ ਰਾਣੀ ਨੇ ਇਹ ਖੌਫਨਾਕ ਕਦਮ ਚੁੱਕਿਆ।
#viralvideo #ludhiananews #latestnews #husbandWife #Suicide #ObjectionableVideo #VillageIncident #SirhindCanal #SocialMediaThreat #PunjabNews #SocialMediaBlackmail #PunjabTragedy #PunjabSociety #PindKeKisey #PunjabCrime #latestnews #trendingnews #updatenews #newspunjab #punjabnews #oneindiapunjabi
~PR.182~